2010 ਵਿਚ ਇਹ ਕਿਤਾਬ ਲਿਖੀ ਲੇਕਿਨ ਜ਼ਿੰਦਗੀ ਵਿਚ ਗੁਆਚ ਗਈ, ਲਿਖਣਾ ਇਕ ਸ਼ੌਕ ਬਣ ਕੇ ਰਹਿ ਗਿਆ।ਆਖਿਰਕਾਰ ਇਸ ਕਹਾਣੀ ਨੂੰ ਸਾਂਝਾ ਕਰਣ ਦੀ ਹਿੰਮਤ ਜੁਟਾ ਰਹੀ ਹਾਂ। ਹੋ ਸਕਦਾ ਇਹ ਕਿਤਾਬ ਅੱਜ ਦੇ ਸਮੇਂ ਤੋਂ ਵੱਖਰੀ ਹੋਵੇ ।ਉਸ ਵੇਲੇ ਕੋਈ ਵਿਰਲਾ ਹੀ ਹੁੰਦਾ ਸੀ ਜੋ ਮੁੜ ਵਤਨਾਂ ਨੂੰ ਜਾਂਦਾ। ਇਸ ਕਿਤਾਬ ਦੇ ਲਿਖੇ ਜਾਣ ਤੋਂ ਦਸ ਵਰਿਆਂ ਬਾਅਦ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਸਮਾਂ ਵਾਕਈ ਬਦਲ ਰਿਹਾ। ਇਸ ਕਿਤਾਬ ਦੀ ਨਾਇਕਾ ਨੇ ਬੜਾ ਹੀ ਕੀਮਤੀ ਸਬਕ ਸਿਖਿਆ। ਇਨਸਾਨ ਕਿਥੇ ਰਹਿੰਦਾ ਹੈ ਉਸਤੋਂ ਜ਼ਿਆਦਾ ਇਹ ਮੈਨੇ ਰੱਖਦਾ ਉਹ ਕਿਉਂ ਅਤੇ ਕਿਸਦੇ ਨਾਲ ਰਹਿ ਰਿਹਾ ਹੈ। ਪੰਜਾਬ ਨੇ ਆਪਣੇ ਕਈ ਨੌਜਵਾਨ ਵਿਦੇਸ਼ਾਂ ਨੂੰ ਹਾਰ ਦਿੱਤੇ। ਉਹੀ ਨੌਜਵਾਨ ਵਿਦੇਸ਼ਾਂ ਵਿਚ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਮਾਈ ਕਰਦੇ। ਇਹ ਯੋਗਦਾਨ ਵਿਦੇਸ਼ਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਨਾਲ ਖੁਸ਼ਹਾਲ ਬਣਾ ਰਿਹਾ। ਇਸ ਕਿਤਾਬ ਦੇ ਨਾਇਕ ਵਾਂਗ ਉਮੀਦ ਹੈ ਇੱਕ ਐਸਾ ਸਮਾਂ ਆਏਗਾ ਜਦ ਅਗਲੀ ਪੀੜ੍ਹੀ ਵਿਦੇਸ਼ਾਂ ਦੇ ਭਰਮ ਨੂੰ ਸੱਚ ਸਮਝਣ ਦੀ ਭੁੱਲ ਨਹੀਂ ਕਰੂਗੀ। ਕਿਸੇ ਵੀ ਅੰਧੇ ਫੈਸਲੇ ਦੀ ਅੱਗ ਵਿਚ ਆਪਣੇ ਦਿਲ ਅਤੇ ਦਿਮਾਗ ਨੂੰ ਬਾਲਣ ਨਹੀਂ ਬਣਨ ਦਵੇਗੀ। ਇਹ ਇੱਕ ਕਾਲਪਨਿਕ ਕਹਾਣੀ ਹੈ ਅਤੇ ਇਸ ਕਿਤਾਬ ਦੇ ਜ਼ਰੀਏ ਇੱਕ ਸੋਚ ਸਾਂਝੀ ਕੀਤੀ ਹੈ ਪਰ ਹਰਗਿਜ਼ ਕਿਸੇ ਦੇ ਲਏ ਫੈਸਲੇ ਨੂੰ ਛੋਟਾ ਯਾਂ ਵੱਡਾ, ਸਹੀ ਯਾਂ ਗ਼ਲਤ ਸਾਬਤ ਕਰਨ ਦਾ ਇਰਾਦਾ ਨਹੀਂ। ਜ਼ਿੰਦਗੀ ਦੀ ਰਫਤਾਰ ਦਿਲ ਦੇ ਸਪੀਡਬ੍ਰੇਕਰ ਉੱਤੇ ਹਮੇਸ਼ਾ ਧੀਮੀ ਹੋ ਜਾਏ ਤਾਂ ਹੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕਦਾ। ਦੁਨੀਆਂ ਵਿਚ ਦਰਦਨਾਕ ਹਕੀਕਤ ਦਰਸ਼ਾਉਂਦੇ ਅਤੇ ਦਿਲ ਦਹਿਲਾ ਦੇਣ ਦੇ ਕਈ ਜ਼ਰੀਏ ਨੇ। ਇਸ ਕਾਲਪਨਿਕ ਕਹਾਣੀ ਦੇ ਰਾਹੀਂ ਹੋ ਸਕਦਾ ਕੁਝ ਪਲ ਸਕੂਨ ਦੇ ਗੁਜ਼ਰਣ ਅਤੇ ਦਿਲ ਨੂੰ ਆਸ਼ਾਵਾਦੀ ਸੋਚ ਰੱਖਣ ਦੀ ਪ੍ਰੇਰਨਾ ਮਿਲ ਜਾਏ।
---
ਗੁਰਸਿਮਰ ਕੌਰ ਦਾ ਜਨਮ ਮੁੰਬਈ ਵਿਚ ਹੋਇਆ ਜਦ ਉਹ ਬੰਬਈ ਕਹਿਲਾਉਂਦੀ ਸੀ। ਉਸ ਵੇਲੇ ਉਹਨਾਂ ਦੇ ਪਿਤਾ ਨੇਵੀ ਵਿਚ ਸੀ। ਪੰਜਾਬੀ ਬੋਲੀ ਨਾਲ ਰਿਸ਼ਤਾ ਤਾਂ ਮਾਂਬੋਲੀ ਦਾ ਸੀ ਪਰ ਦੂਰ ਦੇ ਰਿਸ਼ਤੇਦਾਰ ਵਾਲੀ ਪਹਿਚਾਣ ਸੀ। ਪੰਜਾਬੀ ਦਿਲ ਦੀ ਬੋਲੀ ਉਦੋਂ ਬਣੀ ਜਦ ਉਹ ਪੰਜਾਬ ਆ ਬਸੇ। ਪਿਤਾਜੀ ਆਪਣੇ ਪਰਿਵਾਰ ਦੀ ਮਜਬੂਰੀ ਕਾਰਨ ਛੇਤੀ ਪੈਨਸ਼ਨ ਤੇ ਆ ਗਏ ਸੀ। ਗੁਰਸਿਮਰ ਨੂੰ ਇੱਕ ਸਾਲ ਵਿਚ ਹੀ ਪੰਜਾਬੀ ਲਿਖਣੀ ਅਤੇ ਬੋਲਣੀ ਪਈ। ਇਸ ਵਿਚ ਅਧਿਆਪਕਾਂ ਤੋਂ ਜ਼ਿਆਦਾ ਯੋਗਦਾਨ ਮਾਂ ਦਾ ਸੀ। ਅੱਜ ਕਨੇਡਾ ਵਿਚ ਬਸੇ 19 ਵਰੇ ਹੋ ਗਏ ਪਰ ਪੰਜਾਬ ਅਜੇ ਵੀ ਰੋਮ ਰੋਮ ਵਿਚ ਵਸਦਾ। ਪਹਿਲੀ ਕਿਤਾਬ ਹਿੰਦੀ ਵਿਚ ਲਿਖੀ ਲੇਕਿਨ ਮਹਿਸੂਸ ਕੀਤਾ ਪੰਜਾਬੀ ਵਿਚ ਲਿਖਣਾ ਦਿਲ ਦੇ ਜਿਆਦਾ ਕਰੀਬ ਸੀ। ਗੁਰਸਿਮਰ ਦੀ ਜ਼ਿੰਦਗੀ ਵਿਚ ਰਿਸ਼ਤੇ ਅਤੇ ਦੋਸਤੀ ਵਾਸਤੇ ਖਾਸ ਥਾਂ ਹੈ। ਇਕ ਆਸ਼ਾਵਾਦੀ ਸੋਚ ਕਾਰਣ ਉਹਨਾਂ ਦੀਆਂ ਕਹਾਣੀਆਂ ਦਾ ਮਕਸਦ ਆਪਣੇ ਪਾਠਕਾਂ ਨੂੰ ਆਸ਼ਾਵਾਦੀ ਹੋਣ ਲਈ ਪ੍ਰੇਰਿਤ ਕਰਨਾ ਹੈ।
top of page
SKU: RM5439
₹329.00Price
bottom of page